ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਸੋਧੇ ਹੋਏ ਦਫ਼ਤਰੀ ਹੁਕਮਾਂ ਅਨੁਸਾਰ ਡਾ. ਪਰਮਜੀਤ ਕੌਰ, ਐਸੋਸੀਏਟ ਪ੍ਰੋਫੈਸਰ, ਸਕੂਲ ਆਫ਼ ਪੰਜਾਬੀ ਸਟੱਡੀਜ਼ ਨੂੰ ਗੁਰੂ ਨਾਨਕ ਸਿੱਖ ਸਟੱਡੀਜ਼ ਦੀ ਅਕੈਡਮਿਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਸੋਧੇ ਹੋਏ ਦਫ਼ਤਰੀ ਹੁਕਮਾਂ ਅਨੁਸਾਰ ਡਾ. ਪਰਮਜੀਤ ਕੌਰ, ਐਸੋਸੀਏਟ ਪ੍ਰੋਫੈਸਰ, ਸਕੂਲ ਆਫ਼ ਪੰਜਾਬੀ ਸਟੱਡੀਜ਼ ਨੂੰ ਗੁਰੂ ਨਾਨਕ ਸਿੱਖ ਸਟੱਡੀਜ਼ ਦੀ ਅਕੈਡਮਿਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਹ ਨਿਯੁਕਤੀ ਮਾਨਯੋਗ ਵਾਈਸ ਚਾਂਸਲਰ ਵੱਲੋਂ ਸਿੰਡੀਕੇਟ ਦੀ ਓਰੋਂ, ਸੈਨੇਟ ਵੱਲੋਂ ਦਿੱਤੀ ਅਧਿਕਾਰਿਤ ਮਨਜ਼ੂਰੀ ਦੇ ਅਧਾਰ ‘ਤੇ ਕੀਤੀ ਗਈ ਹੈ। 6 ਫ਼ਰਵਰੀ 2026 ਨੂੰ ਜਾਰੀ ਹੁਕਮਾਂ ਮੁਤਾਬਕ ਡਾ. ਪਰਮਜੀਤ ਕੌਰ ਤੁਰੰਤ ਪ੍ਰਭਾਵ ਨਾਲ ਇਹ ਵਾਧੂ ਜ਼ਿੰਮੇਵਾਰੀ ਸੰਭਾਲਣਗੀਆਂ ਅਤੇ ਅਗਲੇ ਹੁਕਮਾਂ ਤੱਕ ਇਹ ਜ਼ਿੰਮੇਵਾਰੀ ਜਾਰੀ ਰਹੇਗੀ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਹੁਕਮ ਸੰਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਜਾਣਕਾਰੀ ਅਤੇ ਲੋੜੀਂਦੀ ਕਾਰਵਾਈ ਲਈ ਭੇਜੇ ਗਏ ਹਨ।
ਡਾ. ਪਰਮਜੀਤ ਕੌਰ, ਐਸੋਸੀਏਟ ਪ੍ਰੋਫੈਸਰ, ਸਕੂਲ ਆਫ਼ ਪੰਜਾਬੀ ਸਟੱਡੀਜ਼ ਨੂੰ ਗੁਰੂ ਨਾਨਕ ਸਿੱਖ ਸਟੱਡੀਜ਼ ਦੀ ਅਕੈਡਮਿਕ ਇੰਚਾਰਜ ਨਿਯੁਕਤ ਕਰਨ ਤੇ ਪੂਰਵ ਪ੍ਰੋਫੈਸਰ ਡਾ ਸੁਰਿੰਦਰ ਕੁਮਾਰ ਦੇਵੇਸ਼ਵਰ , ਪੂਰਵ ਪ੍ਰੋਫੈਸਰ ਡਾ ਸਤਨਾਮ ਸਿੰਘ, ਡਾ ਅਕਵਿੰਦਰ ਕੌਰ ਤਨਵੀ , ਪ੍ਰੋ ਗੁਰਵਿੰਦਰ ਸਿੰਘ ਐਸ ਡੀ ਕਾਲਜ ਚੰਡੀਗੜ੍ਹ , ਡਾ ਗੁਰਜੀਤ ਸਿੰਘ , ਡਾ ਜਰਮਨ ਸਿੰਘ , ਡਾ ਨਵਦੀਪ ਕੌਰ ਨੇ ਸਵਾਗਤ ਕੀਤਾ ਹੈ ਅਤੇ ਡਾ. ਪਰਮਜੀਤ ਕੌਰ ਨੂੰ ਵਧਾਈ ਦਿੱਤੀ ਹੈ
