
ਕਾਂਗਰਸ ਹਾਈਕਮਾਂਡ ਖੁਲ ਕੇ ਆਇਆ ਕੈਪਟਨ ਅਮਰਿੰਦਰ ਨਾਲ
ਕਾਂਗਰਸ ਦੀ ਇਕ ਪਰੰਪਰਾ ਹੈ ਜੋ ਮੁੱਖ ਮੰਤਰੀ ਹੁੰਦਾ ਉਸ ਦੀ ਅਗਵਾਈ ਵਿਚ ਹੀ ਚੋਣ ਲੜੀ ਜਾਂਦੀ : ਹਰੀਸ਼ ਰਾਵਤ
ਲੀਡਰਸ਼ਿਪ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਲੀਡਰਸ਼ਿਪ ਬਦਲਣ ਲਈ ਨਹੀਂ ਕਲੇਸ਼ ਨੂੰ ਸਲਝਾਉਣ ਲਈ ਕਾਂਗਰਸ ਨੇ 3 ਕਮੇਟੀ ਦਾ ਗਠਨ : ਹਰੀਸ਼ ਰਾਵਤ
ਜੂਨ ਦੇ ਪਹਿਲੇ ਹਫਤੇ ਵਿਧਾਇਕਾਂ ਤੇ ਸੰਸਦਾਂ ਨਾਲ ਕਰਾਂਗੇ ਬੈਠਕ : ਹਰੀਸ਼ ਰਾਵਤ
ਪੰਜਾਬ ਅੰਦਰ ਕਾਂਗਰਸ ਅੰਦਰ ਕਾਫੀ ਦਿਨਾਂ ਤੋਂ ਅੰਦਰੂਨੀ ਲੜਾਈ ਚੱਲ ਰਹੀ ਹੈ । ਨਵਜੋਤ ਸਿੰਘ ਸਿੱਧੂ ਰੋਜਾਨਾ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧ ਰਹੇ ਹਨ । ਦੂਜੇ ਪਾਸੇ ਕਾਂਗਰਸ ਹਾਈਕਮਾਂਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡੱਟ ਕੇ ਖੜਾ ਨਜ਼ਰ ਆ ਰਿਹਾ ਹੈ । ਇਸ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਮਜਬੂਤੀ ਮਿਲੀ ਹੈ ਤੇ ਕੈਪਟਨ ਤੇ ਸਵਾਲ ਚੁੱਕਣ ਵਾਲਿਆ ਨੂੰ ਵੀ ਇਕ ਸੰਦੇਸ਼ ਮਿਲ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਸਲ ਵਿਚ ਕੈਪਟਨ ਹੈ ਤੇ ਕੈਪਟਨ ਅੱਜ ਵੀ ਕਾਂਗਰਸ ਪਾਰਟੀ ਅੰਦਰ ਅਪਣੀ ਵਿਸ਼ੇਸ਼ ਰੁਤਬਾ ਰੱਖਦੇ ਹਨ । ਕਾਂਗਰਸ ਹਾਈਕਮਾਂਡ ਨੇ ਸਾਫ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਲੜੀ ਜਾਵੇਗੀ । ਇਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਦਾ ਕੈਪਟਨ ਵਿਰੋਧੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ ।
